ਸਮੱਗਰੀ 'ਤੇ ਜਾਓ
ਬੀਟਾ

ਧਾਗਾ ਅਜੇ ਪੰਜਾਬੀ ਵਿੱਚ ਪੂਰੀ ਤਰ੍ਹਾਂ ਅਨੁਵਾਦ ਨਹੀਂ ਹੋਇਆ। ਜੋ ਅਜੇ ਅਨੁਵਾਦ ਨਹੀਂ ਹੋਇਆ, ਉਹ ਅੰਗਰੇਜ਼ੀ ਵਿੱਚ ਦਿਖਾਇਆ ਜਾਂਦਾ ਹੈ।

ਜ਼ਬੂਰ 25

ਇਹ ਅਧਿਆਇ ਇਸ ਦਾ ਹਿੱਸਾ ਹੈ: Boek I

1ਹੇ ਯਹੋਵਾਹ, ਮੈਂ ਆਪਣਾ ਮਨ ਤੇਰੇ ਵੱਲ ਚੁੱਕਦਾ ਹਾਂ। 2ਹੇ ਮੇਰੇ ਪਰਮੇਸ਼ੁਰ, ਮੈਂ ਤੇਰੇ ਉੱਤੇ ਭਰੋਸਾ ਰੱਖਿਆ ਹੈ ਮੈਨੂੰ ਸ਼ਰਮਿੰਦਾ ਨਾ ਹੋਣ ਦੇ, ਨਾ ਵੈਰੀਆਂ ਨੂੰ ਮੇਰੇ ਉੱਤੇ ਬਗਲਾਂ ਵਜਾਉਣ ਦੇ। 3ਜਿੰਨ੍ਹੇ ਤੈਨੂੰ ਤੱਕਦੇ ਹਨ ਓਹ ਸ਼ਰਮਿੰਦੇ ਨਾ ਹੋਣਗੇ, ਸ਼ਰਮਿੰਦੇ ਉਹੋ ਹੋਣਗੇ ਜੋ ਮੱਲੋ-ਮੱਲੀ ਧੋਖਾ ਦਿੰਦੇ ਹਨ। 4ਹੇ ਯਹੋਵਾਹ, ਆਪਣੇ ਰਾਹ ਮੈਨੂੰ ਵਿਖਾਲ, ਅਤੇ ਆਪਣੇ ਮਾਰਗ ਮੈਨੂੰ ਸਿਖਲਾ। 5ਆਪਣੀ ਸੱਚਾਈ ਵਿੱਚ ਮੇਰੀ ਅਗਵਾਈ ਕਰ ਮੈਨੂੰ ਸਿਖਲਾ, ਕਿਉਂ ਜੋ ਤੂੰ ਮੇਰਾ ਮੁਕਤੀਦਾਤਾ ਪਰਮੇਸ਼ੁਰ ਹੈ, ਸਾਰਾ ਦਿਨ ਮੈਂ ਤੈਨੂੰ ਤੱਕਦਾ ਰਹਿੰਦਾ ਹਾਂ। 6ਹੇ ਯਹੋਵਾਹ, ਆਪਣੀਆਂ ਦਿਆਲ਼ਗੀਆਂ ਅਤੇ ਦਯਾ ਨੂੰ ਚੇਤੇ ਰੱਖ, ਉਹ ਤਾਂ ਮੁੱਢ ਤੋਂ ਹਨ। 7ਮੇਰੀ ਜਵਾਨੀ ਦੇ ਪਾਪਾਂ ਅਤੇ ਮੇਰੇ ਅਪਰਾਧ ਨੂੰ ਚੇਤੇ ਨਾ ਰੱਖ। ਹੇ ਯਹੋਵਾਹ, ਆਪਣੀ ਦਯਾ ਅਨੁਸਾਰ, ਤੇ ਆਪਣੀ ਭਲਾਈ ਦੇ ਕਾਰਨ ਤੂੰ ਮੈਨੂੰ ਚੇਤੇ ਰੱਖ। 8ਯਹੋਵਾਹ ਭਲਾ ਅਤੇ ਸੱਚਾ ਹੈ, ਇਸ ਕਰਕੇ ਉਹ ਪਾਪੀਆਂ ਨੂੰ ਆਪਣੇ ਰਾਹ ਸਿਖਲਾਏਗਾ। 9ਉਹ ਮਸਕੀਨਾਂ ਦੀ ਅਗਵਾਈ ਨਿਆਂ ਨਾਲ ਕਰੇਗਾ, ਅਤੇ ਅਧੀਨਾਂ ਨੂੰ ਆਪਣਾ ਰਾਹ ਸਿਖਾਲੇਗਾ। 10ਯਹੋਵਾਹ ਦੇ ਨੇਮ ਅਤੇ ਸਾਖੀਆਂ ਦੇ ਮੰਨਣ ਵਾਲਿਆਂ ਲਈ, ਉਸ ਦੇ ਸਾਰੇ ਮਾਰਗ ਦਯਾ ਅਤੇ ਸਚਿਆਈ ਦੇ ਹਨ l 11ਹੇ ਯਹੋਵਾਹ, ਆਪਣੇ ਨਾਮ ਦੇ ਨਮਿੱਤ ਮੇਰੀ ਬਦੀ ਨੂੰ ਖਿਮਾ ਕਰ ਕਿਉਂ ਜੋ ਉਹ ਵੱਡੀ ਹੈ। 12ਉਹ ਕਿਹੜਾ ਮਨੁੱਖ ਹੈ ਜਿਹੜਾ ਯਹੋਵਾਹ ਤੋਂ ਡਰਦਾ ਹੈ? ਉਹ ਉਸ ਦੇ ਲਈ ਚੁਣੇ ਰਾਹ ਵਿੱਚ ਉਸ ਨੂੰ ਸਿਖਾਲੇਗਾ। 13ਉਸ ਦਾ ਜੀਅ ਸੁਖੀ ਵੱਸੇਗਾ, ਅਤੇ ਉਸ ਦਾ ਵੰਸ਼ ਧਰਤੀ ਦਾ ਵਾਰਿਸ ਹੋਵੇਗਾ। 14ਯਹੋਵਾਹ ਦਾ ਭੇਤ ਉਸ ਦੇ ਡਰ ਮੰਨਣ ਵਾਲਿਆਂ ਦੇ ਲਈ ਹੈ, ਅਤੇ ਉਹ ਆਪਣਾ ਨੇਮ ਉਨ੍ਹਾਂ ਨੂੰ ਦੱਸੇਗਾ। 15ਮੇਰੀਆਂ ਅੱਖਾਂ ਹਰ ਵੇਲੇ ਯਹੋਵਾਹ ਵੱਲ ਲੱਗੀਆਂ ਹਨ, ਕਿ ਉਹ ਮੇਰੇ ਪੈਰਾਂ ਨੂੰ ਜਾਲ਼ ਵਿੱਚੋਂ ਕੱਢ ਲਵੇ। 16ਮੇਰੀ ਵੱਲ ਮੂੰਹ ਕਰ ਕੇ ਮੇਰੇ ਉੱਤੇ ਦਯਾ ਕਰ, ਕਿਉਂ ਜੋ ਮੈਂ ਇਕੱਲਾ ਅਤੇ ਦੁੱਖੀ ਹਾਂ। 17ਮੇਰੇ ਮਨ ਦੇ ਸੰਕਟ ਵਧ ਗਏ ਹਨ, ਮੇਰੀਆਂ ਮੁਸ਼ਕਿਲਾਂ ਤੋਂ ਮੈਨੂੰ ਬਾਹਰ ਕੱਢ। 18ਮੇਰੇ ਦੁੱਖ ਅਤੇ ਮੇਰੇ ਕਸ਼ਟ ਨੂੰ ਵੇਖ, ਅਤੇ ਮੇਰੇ ਸਾਰੇ ਪਾਪਾਂ ਨੂੰ ਚੁੱਕ ਲੈ। 19ਮੇਰੇ ਵੈਰੀਆਂ ਨੂੰ ਵੇਖ ਕਿ ਓਹ ਬਾਹਲੇ ਹਨ, ਅਤੇ ਓਹ ਬਦੋ-ਬਦੀ ਮੇਰੇ ਨਾਲ ਵੈਰ ਰੱਖਦੇ ਹਨ। 20ਮੇਰੀ ਜਾਨ ਦੀ ਰਖਵਾਲੀ ਕਰ ਅਤੇ ਮੈਨੂੰ ਛੁਡਾ, ਮੈਨੂੰ ਸ਼ਰਮਿੰਦਾ ਨਾ ਹੋਣ ਦੇ ਕਿਉਂ ਜੋ ਮੈਂ ਤੇਰੀ ਸ਼ਰਨ ਆਇਆ ਹਾਂ। 21ਖਰਿਆਈ ਅਤੇ ਸਿਧਿਆਈ ਮੇਰੀ ਰੱਖਿਆ ਕਰਨ, ਕਿਉਂ ਜੋ ਮੈਂ ਤੈਨੂੰ ਤੱਕਦਾ ਰਹਿੰਦਾ ਹਾਂ। 22ਹੇ ਪਰਮੇਸ਼ੁਰ, ਇਸਰਾਏਲ ਨੂੰ ਉਹ ਦੇ ਸਾਰੇ ਸੰਕਟਾਂ ਤੋਂ ਛੁਟਕਾਰਾ ਦੇ!

ਆਇਤਾਂ ਦੇ ਨੰਬਰ ਚੁਣੇ ਹੋਏ ਅਨੁਵਾਦ ਅਨੁਸਾਰ ਹਨ ਅਤੇ ਕੁਝ ਅਧਿਆਇਆਂ ਵਿੱਚ ਇੱਕ ਆਇਤ ਦਾ ਫ਼ਰਕ ਹੋ ਸਕਦਾ ਹੈ।

ਪੜ੍ਹਨ ਦੀ ਸੁਖਾਲਤਾ

ਜੋ ਮਦਦ ਕਰੇ ਉਹ ਚੁਣੋ। ਤੁਹਾਡੀ ਚੋਣ ਇਸ ਡਿਵਾਈਸ 'ਤੇ ਸੰਭਾਲੀ ਜਾਂਦੀ ਹੈ।

ਅੱਖਰਾਂ ਦਾ ਆਕਾਰ

ਆਪਣੀ ਡਿਵਾਈਸ ਦੀਆਂ ਆਪਣੀਆਂ ਸੈਟਿੰਗਾਂ (ਜ਼ੂਮ, ਸਕਰੀਨ ਰੀਡਰ, ਗੂੜ੍ਹਾ ਮੋਡ) ਪਸੰਦ ਹਨ? ਉਹ ਇੱਥੇ ਵੀ ਕੰਮ ਕਰਦੀਆਂ ਹਨ।