ਸਮੱਗਰੀ 'ਤੇ ਜਾਓ
ਬੀਟਾ

ਧਾਗਾ ਅਜੇ ਪੰਜਾਬੀ ਵਿੱਚ ਪੂਰੀ ਤਰ੍ਹਾਂ ਅਨੁਵਾਦ ਨਹੀਂ ਹੋਇਆ। ਜੋ ਅਜੇ ਅਨੁਵਾਦ ਨਹੀਂ ਹੋਇਆ, ਉਹ ਅੰਗਰੇਜ਼ੀ ਵਿੱਚ ਦਿਖਾਇਆ ਜਾਂਦਾ ਹੈ।

ਅੱਯੂਬ 35

ਇਹ ਅਧਿਆਇ ਇਸ ਦਾ ਹਿੱਸਾ ਹੈ: Elihu

1ਫੇਰ ਅਲੀਹੂ ਨੇ ਹੋਰ ਇਹ ਆਖਿਆ, 2“ਭਲਾ, ਤੂੰ ਇਸ ਨੂੰ ਠੀਕ ਸਮਝਦਾ ਹੈ, ਜੋ ਤੂੰ ਆਖਦਾ ਹੈਂ, ਮੇਰਾ ਧਰਮ ਪਰਮੇਸ਼ੁਰ ਨਾਲੋਂ ਵੱਧ ਹੈ? 3ਕਿਉਂ ਜੋ ਤੂੰ ਕਹਿੰਦਾ ਹੈ ਕਿ ਮੈਨੂੰ ਕੀ ਲਾਭ ਹੈ? ਮੈਨੂੰ ਪਾਪ ਕਰਨ ਜਾਂ ਨਾ ਕਰਨ ਨਾਲ ਕੀ ਫ਼ਰਕ ਪੈਂਦਾ ਹੈ? 4“ਮੈਂ ਤੈਨੂੰ ਅਤੇ ਤੇਰੇ ਸਾਥੀਆਂ ਨੂੰ ਇਕੱਠੇ ਉੱਤਰ ਦਿੰਦਾ ਹਾਂ। 5ਅਕਾਸ਼ ਵੱਲ ਤੱਕ ਅਤੇ ਵੇਖ, ਅਤੇ ਬੱਦਲਾਂ ਵੱਲ ਧਿਆਨ ਦੇ ਜੋ ਤੇਰੇ ਨਾਲੋਂ ਉੱਚੇ ਹਨ! 6ਜੇ ਤੂੰ ਪਾਪ ਕੀਤਾ ਤਾਂ ਤੂੰ ਪਰਮੇਸ਼ੁਰ ਉੱਤੇ ਕੀ ਅਸਰ ਪਾਉਂਦਾ ਹੈ, ਅਤੇ ਜੇ ਤੇਰੇ ਅਪਰਾਧ ਵੱਧ ਜਾਣ ਤਾਂ ਉਸ ਨੂੰ ਕੀ ਫ਼ਰਕ ਪੈਂਦਾ ਹੈ? 7ਜੇ ਤੂੰ ਧਰਮੀ ਹੈ ਤਾਂ ਤੂੰ ਉਹ ਨੂੰ ਕੀ ਦਿੰਦਾ ਹੈ, ਜਾਂ ਉਹ ਤੇਰੇ ਹੱਥੋਂ ਕੀ ਲੈਂਦਾ ਹੈ? 8ਤੇਰੀ ਬਦੀ ਤੇਰੇ ਜਿਹੇ ਮਨੁੱਖਾਂ ਲਈ ਹੈ, ਅਤੇ ਤੇਰੇ ਧਰਮ ਦਾ ਫਲ ਵੀ ਆਦਮ ਵੰਸ਼ੀਆਂ ਲਈ। 9“ਬਹੁਤ ਜ਼ੁਲਮ ਹੋਣ ਦੇ ਕਾਰਨ ਉਹ ਚਿੱਲਾਉਂਦੇ ਹਨ, ਜ਼ੋਰਾਵਰਾਂ ਦੀ ਭੁਜਾ ਦੇ ਬਲ ਦੇ ਕਾਰਨ ਉਹ ਦੁਹਾਈ ਦਿੰਦੇ ਹਨ। 10ਪਰ ਕੋਈ ਨਹੀਂ ਕਹਿੰਦਾ, ਪਰਮੇਸ਼ੁਰ ਮੇਰਾ ਸਿਰਜਣਹਾਰ ਕਿੱਥੇ ਹੈ, ਜਿਹੜਾ ਰਾਤ ਨੂੰ ਵੀ ਗੀਤ ਬਖ਼ਸ਼ਦਾ ਹੈ? 11ਜਿਹੜਾ ਸਾਨੂੰ ਧਰਤੀ ਦੇ ਪਸ਼ੂਆਂ ਨਾਲੋਂ ਅਤੇ ਅਕਾਸ਼ ਦੇ ਪੰਛੀਆਂ ਨਾਲੋਂ ਵਧੀਕ ਬੁੱਧ ਦਿੰਦਾ ਹੈ? 12ਉੱਥੇ ਉਹ ਦੁਹਾਈ ਦਿੰਦੇ ਹਨ ਪਰ ਉਹ ਉੱਤਰ ਨਹੀਂ ਦਿੰਦਾ, ਇਹ ਬੁਰਿਆਰ ਦੇ ਹੰਕਾਰ ਦੇ ਕਾਰਨ ਹੁੰਦਾ ਹੈ। 13ਪਰਮੇਸ਼ੁਰ ਸੱਚ-ਮੁੱਚ ਵਿਅਰਥ ਦੁਹਾਈ ਨਹੀਂ ਸੁਣਦਾ, ਅਤੇ ਸਰਬ ਸ਼ਕਤੀਮਾਨ ਉਸ ਉੱਤੇ ਧਿਆਨ ਨਹੀਂ ਕਰਦਾ, 14ਖ਼ਾਸ ਕਰਕੇ ਜਦ ਤੂੰ ਕਹਿੰਦਾ ਹੈ ਕਿ ਉਹ ਮੈਨੂੰ ਦਰਸ਼ਣ ਨਹੀਂ ਦਿੰਦਾ, ਇਹ ਮੁਕੱਦਮਾ ਉਹ ਦੇ ਅੱਗੇ ਹੈ ਅਤੇ ਤੂੰ ਉਹ ਦੀ ਉਡੀਕ ਵਿੱਚ ਹੈ! 15ਪਰ ਹੁਣੇ ਤਾਂ ਉਸ ਨੇ ਕ੍ਰੋਧ ਵਿੱਚ ਆ ਕੇ ਦੰਡ ਨਹੀਂ ਦਿੱਤਾ, ਅਤੇ ਹੰਕਾਰ ਉੱਤੇ ਬਹੁਤਾ ਚਿੱਤ ਨਹੀਂ ਲਾਇਆ, 16ਇਸੇ ਕਾਰਨ ਅੱਯੂਬ ਆਪਣਾ ਮੂੰਹ ਫੋਕੀਆਂ ਗੱਲਾਂ ਲਈ ਖੋਲ੍ਹਦਾ ਹੈ, ਅਤੇ ਬਿਨ੍ਹਾਂ ਸਮਝ ਗੱਲਾਂ ਨੂੰ ਵਧਾਉਂਦਾ ਹੈ।”

ਆਇਤਾਂ ਦੇ ਨੰਬਰ ਚੁਣੇ ਹੋਏ ਅਨੁਵਾਦ ਅਨੁਸਾਰ ਹਨ ਅਤੇ ਕੁਝ ਅਧਿਆਇਆਂ ਵਿੱਚ ਇੱਕ ਆਇਤ ਦਾ ਫ਼ਰਕ ਹੋ ਸਕਦਾ ਹੈ।

ਪੜ੍ਹਨ ਦੀ ਸੁਖਾਲਤਾ

ਜੋ ਮਦਦ ਕਰੇ ਉਹ ਚੁਣੋ। ਤੁਹਾਡੀ ਚੋਣ ਇਸ ਡਿਵਾਈਸ 'ਤੇ ਸੰਭਾਲੀ ਜਾਂਦੀ ਹੈ।

ਅੱਖਰਾਂ ਦਾ ਆਕਾਰ

ਆਪਣੀ ਡਿਵਾਈਸ ਦੀਆਂ ਆਪਣੀਆਂ ਸੈਟਿੰਗਾਂ (ਜ਼ੂਮ, ਸਕਰੀਨ ਰੀਡਰ, ਗੂੜ੍ਹਾ ਮੋਡ) ਪਸੰਦ ਹਨ? ਉਹ ਇੱਥੇ ਵੀ ਕੰਮ ਕਰਦੀਆਂ ਹਨ।