ਖੋਜ
“ਚਾਨਣ” ਲਈ ਨਤੀਜੇ
ਇੰਡਿਅਨ ਰਿਵਾਇਜ਼ਡ ਵਰਜ਼ਨ ਵਿੱਚ 180 ਆਇਤਾਂ ਮਿਲੀਆਂ।
- ਉਤਪਤ 1:3ਪਰਮੇਸ਼ੁਰ ਨੇ ਆਖਿਆ, ਚਾਨਣ ਹੋਵੇ, ਤਦ ਚਾਨਣ ਹੋ ਗਿਆ।
- ਉਤਪਤ 1:4ਪਰਮੇਸ਼ੁਰ ਨੇ ਚਾਨਣ ਨੂੰ ਵੇਖਿਆ ਕਿ ਚੰਗਾ ਹੈ, ਪਰਮੇਸ਼ੁਰ ਨੇ ਚਾਨਣ ਨੂੰ ਹਨ੍ਹੇਰੇ ਤੋਂ ਵੱਖਰਾ ਕੀਤਾ।
- ਉਤਪਤ 1:5ਪਰਮੇਸ਼ੁਰ ਨੇ ਚਾਨਣ ਨੂੰ ਦਿਨ ਆਖਿਆ ਅਤੇ ਹਨ੍ਹੇਰੇ ਨੂੰ ਰਾਤ ਆਖਿਆ। ਇਸ ਤਰ੍ਹਾਂ ਸ਼ਾਮ ਤੇ ਸਵੇਰ ਹੋਈ, ਇਹ ਪਹਿਲਾ ਦਿਨ ਹੋਇਆ।
- ਉਤਪਤ 1:17ਪਰਮੇਸ਼ੁਰ ਨੇ ਉਨ੍ਹਾਂ ਨੂੰ ਅਕਾਸ਼ ਦੇ ਅੰਬਰ ਵਿੱਚ ਰੱਖਿਆ ਜੋ ਧਰਤੀ ਉੱਤੇ ਚਾਨਣ ਕਰਨ
- ਉਤਪਤ 1:18ਅਤੇ ਦਿਨ, ਰਾਤ ਉੱਤੇ ਰਾਜ ਕਰਨ ਅਤੇ ਚਾਨਣ ਨੂੰ ਹਨ੍ਹੇਰੇ ਤੋਂ ਅਲੱਗ ਕਰਨ। ਪਰਮੇਸ਼ੁਰ ਨੇ ਵੇਖਿਆ ਕਿ ਇਹ ਚੰਗਾ ਹੈ।
- ਕੂਚ 10:23ਕਿਸੇ ਨੇ ਇੱਕ ਦੂਜੇ ਨੂੰ ਨਾ ਵੇਖਿਆ ਅਤੇ ਨਾ ਕੋਈ ਤਿੰਨ ਦਿਨ ਤੱਕ ਆਪਣੇ ਥਾਂ ਤੋਂ ਉੱਠਿਆ ਪਰ ਸਾਰੇ ਇਸਰਾਏਲੀਆਂ ਦੇ ਟਿਕਾਣਿਆਂ ਵਿੱਚ ਚਾਨਣਾ ਸੀ।
- ਕੂਚ 13:21ਯਹੋਵਾਹ ਉਨ੍ਹਾਂ ਨੂੰ ਰਾਹ ਦੱਸਣ ਲਈ ਦਿਨ ਨੂੰ ਬੱਦਲ ਦੇ ਥੰਮ੍ਹ ਵਿੱਚ ਅਤੇ ਰਾਤੀਂ ਉਨ੍ਹਾਂ ਨੂੰ ਚਾਨਣਾ ਦੇਣ ਲਈ ਅੱਗ ਦੇ ਥੰਮ੍ਹ ਵਿੱਚ ਉਨ੍ਹਾਂ ਦੇ ਅੱਗੇ-ਅੱਗੇ ਤੁਰਦਾ ਸੀ ਤਾਂ ਜੋ ਦਿਨ ਅਤੇ ਰਾਤ ਨੂੰ ਚੱਲਦੇ ਜਾਣ।
- ਕੂਚ 14:20ਉਹ ਮਿਸਰੀਆਂ ਦੇ ਡੇਰੇ ਅਤੇ ਇਸਰਾਏਲ ਦੇ ਡੇਰੇ ਦੇ ਵਿੱਚ ਆ ਗਿਆ ਅਤੇ ਬੱਦਲ ਅਤੇ ਅਨ੍ਹੇਰ ਤਾਂ ਸੀ ਪਰ ਉਸ ਨੇ ਰਾਤ ਨੂੰ ਚਾਨਣਾ ਕਰ ਦਿੱਤਾ ਅਤੇ ਉਹ ਸਾਰੀ ਰਾਤ ਇੱਕ ਦੂਜੇ ਦੇ ਨੇੜੇ ਨਾ ਆਏ।
- ਕੂਚ 25:37ਤੂੰ ਉਸ ਦੇ ਸੱਤ ਦੀਵੇ ਬਣਾਈਂ ਅਤੇ ਜਦ ਉਹ ਦੇ ਦੀਵੇ ਬਾਲੇ ਜਾਣ ਤਾਂ ਉਹ ਆਹਮੋ-ਸਾਹਮਣੇ ਚਾਨਣ ਦੇਣ।
- ਕੂਚ 27:20ਤੂੰ ਇਸਰਾਏਲੀਆਂ ਨੂੰ ਹੁਕਮ ਦੇ ਕਿ ਉਹ ਤੇਰੇ ਕੋਲ ਨਪੀੜ ਕੇ ਕੱਢਿਆ ਹੋਇਆ ਜ਼ੈਤੂਨ ਦਾ ਸ਼ੁੱਧ ਤੇਲ ਚਾਨਣ ਲਈ ਲਿਆਉਣ ਤਾਂ ਜੋ ਸ਼ਮਾਦਾਨ ਸਦਾ ਜਗਦਾ ਰਹੇ।
- ਕੂਚ 35:14ਸ਼ਮਾਦਾਨ ਚਾਨਣ ਦੇਣ ਲਈ ਅਤੇ ਉਸ ਦਾ ਸਮਾਨ ਅਤੇ ਉਸ ਦੇ ਦੀਵੇ ਅਤੇ ਚਾਨਣ ਲਈ ਤੇਲ
- ਕੂਚ 35:28ਅਤੇ ਮਸਾਲਾ ਅਤੇ ਚਾਨਣੇ ਲਈ ਤੇਲ ਅਤੇ ਮਸਹ ਕਰਨ ਲਈ ਤੇਲ ਅਤੇ ਸੁਗੰਧੀ ਧੂਪ
- ਕੂਚ 39:37ਖ਼ਾਲਸ ਸ਼ਮਾਦਾਨ ਉਸ ਦੇ ਦੀਵਿਆਂ ਸਣੇ ਜਿਨ੍ਹਾਂ ਦੀਵਿਆਂ ਨੂੰ ਸੁਆਰਨਾ ਸੀ ਅਤੇ ਉਸ ਦਾ ਸਾਰਾ ਸਮਾਨ ਅਤੇ ਚਾਨਣ ਲਈ ਤੇਲ
- ਲੇਵੀਆਂ ਦੀ ਪੋਥੀ 24:2ਇਸਰਾਏਲੀਆਂ ਨੂੰ ਹੁਕਮ ਦੇ ਕਿ ਮੇਰੇ ਸਾਹਮਣੇ ਚਾਨਣ ਲਈ ਉਹ ਨਪੀੜ ਕੇ ਕੱਢਿਆ ਹੋਇਆ ਜ਼ੈਤੂਨ ਦਾ ਸ਼ੁੱਧ ਤੇਲ ਤੇਰੇ ਕੋਲ ਲੈ ਕੇ ਆਉਣ ਤਾਂ ਜੋ ਸ਼ਮਾਦਾਨ ਸਦਾ ਜਗਦਾ ਰਹੇ।
- ਗਿਣਤੀ 4:9ਫੇਰ ਉਹ ਨੀਲਾ ਕੱਪੜਾ ਲੈ ਕੇ ਚਾਨਣ ਦੇਣ ਵਾਲਾ ਸ਼ਮਾਦਾਨ ਢੱਕਣ ਨਾਲੇ ਉਸ ਦੇ ਦੀਵੇ, ਉਸ ਦੇ ਗੁਲਤਰਾਸ਼, ਉਸ ਦੇ ਗੁਲਦਾਨ ਅਤੇ ਉਸ ਦੇ ਸਾਰੇ ਤੇਲ ਵਾਲੇ ਭਾਂਡੇ ਜਿਨ੍ਹਾਂ ਨਾਲ ਉਹ ਉਸ ਦੀ ਸੇਵਾ ਕਰਦੇ ਹਨ।
- ਗਿਣਤੀ 4:16ਹਾਰੂਨ ਜਾਜਕ ਦੇ ਪੁੱਤਰ ਅਲਆਜ਼ਾਰ ਦੀ ਇਹ ਜ਼ਿੰਮੇਵਾਰੀ ਹੈ ਕਿ ਚਾਨਣ ਕਰਨ ਲਈ ਤੇਲ, ਸੁਗੰਧੀ ਧੂਪ, ਸਦਾ ਕਾਲ ਦੀ ਮੈਦੇ ਦੀ ਭੇਟ ਅਤੇ ਮਸਹ ਕਰਨ ਦਾ ਤੇਲ ਅਰਥਾਤ ਸਾਰੇ ਡੇਰੇ ਦੀ ਅਤੇ ਜੋ ਕੁਝ ਉਸ ਵਿੱਚ ਹੈ, ਅਤੇ ਪਵਿੱਤਰ ਸਥਾਨ ਅਤੇ ਉਸ ਦੇ ਸਮਾਨ ਦੀ ਦੇਖਭਾਲ ਕਰੇ।
- ਗਿਣਤੀ 8:2ਹਾਰੂਨ ਨਾਲ ਗੱਲ ਕਰ ਅਤੇ ਉਹ ਨੂੰ ਆਖ ਕਿ ਜਦ ਤੂੰ ਦੀਵੇ ਬਾਲੇਂ ਤਾਂ ਉਹ ਸੱਤ ਦੀਵੇ ਸ਼ਮਾਦਾਨ ਦੇ ਸਾਹਮਣੇ ਚਾਨਣ ਦੇਣ।
- ਗਿਣਤੀ 25:8ਅਤੇ ਉਸ ਇਸਰਾਏਲੀ ਮਨੁੱਖ ਦੇ ਪਿੱਛੇ ਚਾਨਣੀ ਵਿੱਚ ਜਾ ਕੇ ਦੋਹਾਂ ਨੂੰ ਅਰਥਾਤ ਇਸਰਾਏਲੀ ਮਨੁੱਖ ਅਤੇ ਉਸ ਇਸਤਰੀ ਦੇ ਢਿੱਡ ਨੂੰ ਵਿੰਨ੍ਹ ਦਿੱਤਾ ਤਾਂ ਇਸਰਾਏਲੀਆਂ ਤੋਂ ਬਵਾ ਰੁਕ ਗਈ।
- 2 ਸਮੂਏਲ 22:29ਤੂੰ ਮੇਰਾ ਦੀਵਾ ਹੈਂ, ਹੇ ਯਹੋਵਾਹ, ਯਹੋਵਾਹ ਮੇਰੇ ਹਨੇਰੇ ਨੂੰ ਚਾਨਣ ਕਰਦਾ ਹੈ!
- 2 ਸਮੂਏਲ 23:4ਉਹ ਸਵੇਰ ਦੇ ਚਾਨਣ ਵਰਗਾ ਹੋਵੇਗਾ ਜਦ ਸੂਰਜ ਨਿੱਕਲਦਾ ਹੀ ਹੈ, ਅਜਿਹੀ ਸਵੇਰ ਜਿਸ ਦੇ ਵਿੱਚ ਬੱਦਲ ਨਾ ਹੋਣ, ਅਤੇ ਘਾਹ ਵਰਗਾ ਜੋ ਮੀਂਹ ਦੇ ਪਿੱਛੋਂ ਤਿੱਖੀ ਧੁੱਪ ਦੇ ਕਾਰਨ ਧਰਤੀ ਵਿੱਚੋਂ ਉੱਗਦਾ ਹੈ।
- 1 ਰਾਜਿਆਂ 3:21ਸਵੇਰ ਨੂੰ ਜਦ ਮੈਂ ਆਪਣੇ ਬੱਚੇ ਨੂੰ ਦੁੱਧ ਚੁੰਘਾਉਣ ਲਈ ਉੱਠੀ ਤਾਂ ਵੇਖੋ ਉਹ ਮਰਿਆ ਪਿਆ ਸੀ, ਪਰ ਜਦ ਸਵੇਰ ਦੇ ਚਾਨਣ ਵਿੱਚ ਮੈਂ ਉਸ ਨੂੰ ਧਿਆਨ ਦੇ ਨਾਲ ਵੇਖਿਆ, ਤਾਂ ਇਹ ਮੇਰਾ ਬੱਚਾ ਨਹੀਂ ਸੀ l
- ਨਹਮਯਾਹ 9:12ਫਿਰ ਤੂੰ ਦਿਨ ਨੂੰ ਬੱਦਲ ਦੇ ਥੰਮ੍ਹ ਵਿੱਚ ਅਤੇ ਰਾਤ ਨੂੰ ਅੱਗ ਦੇ ਥੰਮ੍ਹ ਵਿੱਚ ਹੋ ਕੇ ਉਨ੍ਹਾਂ ਦੀ ਅਗਵਾਈ ਕੀਤੀ ਕਿ ਜਿਸ ਰਾਹ ਵਿੱਚ ਉਨ੍ਹਾਂ ਨੂੰ ਚੱਲਣਾ ਸੀ, ਉਸ ਵਿੱਚ ਉਨ੍ਹਾਂ ਲਈ ਚਾਨਣ ਹੋਵੇ।
- ਨਹਮਯਾਹ 9:19ਤਦ ਵੀ ਤੂੰ ਆਪਣੀ ਵੱਡੀ ਦਿਆਲਤਾ ਦੇ ਕਾਰਨ ਉਨ੍ਹਾਂ ਨੂੰ ਜੰਗਲ ਵਿੱਚ ਨਹੀਂ ਤਿਆਗਿਆ, ਦਿਨ ਨੂੰ ਰਾਹ ਵਿੱਚ ਉਨ੍ਹਾਂ ਦੀ ਅਗਵਾਈ ਕਰਨ ਲਈ ਬੱਦਲ ਦਾ ਥੰਮ੍ਹ, ਅਤੇ ਰਾਤ ਨੂੰ ਉਨ੍ਹਾਂ ਦੇ ਰਾਹ ਵਿੱਚ ਚਾਨਣ ਦੇਣ ਲਈ ਅੱਗ ਦਾ ਥੰਮ੍ਹ, ਉਨ੍ਹਾਂ ਤੋਂ ਅਲੱਗ ਨਾ ਹੋਇਆ।
- ਅੱਯੂਬ 3:4ਉਹ ਦਿਨ ਹਨ੍ਹੇਰਾ ਹੋ ਜਾਵੇ, ਪਰਮੇਸ਼ੁਰ ਉੱਪਰੋਂ ਉਹ ਦੀ ਸਾਰ ਨਾ ਲਵੇ, ਨਾ ਉਸ ਉੱਤੇ ਚਾਨਣ ਚਮਕੇ!
- ਅੱਯੂਬ 3:9ਉਹ ਦੇ ਸ਼ਾਮ ਦੇ ਤਾਰੇ ਕਾਲੇ ਹੋ ਜਾਣ, ਉਹ ਚਾਨਣ ਨੂੰ ਉਡੀਕੇ ਪਰ ਉਹ ਹੋਵੇ ਨਾ, ਉਹ ਸਵੇਰ ਦੀਆਂ ਕਿਰਨਾਂ ਨੂੰ ਨਾ ਵੇਖੇ,
- ਅੱਯੂਬ 3:16ਜਾਂ ਮੈਂ ਸਮੇਂ ਤੋਂ ਪਹਿਲਾਂ ਜੰਮੇ ਹੋਏ ਬੱਚੇ ਵਾਂਗੂੰ ਹੁੰਦਾ, ਜਾਂ ਅਜਿਹੇ ਬੱਚਿਆਂ ਵਾਂਗੂੰ ਜਿਨ੍ਹਾਂ ਨੇ ਚਾਨਣਾ ਕਦੀ ਵੇਖਿਆ ਹੀ ਨਹੀਂ।
- ਅੱਯੂਬ 3:20“ਦੁਖਿਆਰਾਂ ਨੂੰ ਚਾਨਣ ਅਤੇ ਉਦਾਸ ਮਨ ਵਾਲਿਆਂ ਨੂੰ ਜੀਵਨ ਕਿਉਂ ਦਿੱਤਾ ਜਾਂਦਾ ਹੈ?
- ਅੱਯੂਬ 3:23ਉਸ ਪੁਰਖ ਨੂੰ ਵੀ ਚਾਨਣ ਕਿਉਂ ਮਿਲਦਾ ਹੈ ਜਿਸ ਦਾ ਰਾਹ ਲੁਕਿਆ ਹੋਇਆ ਹੈ, ਅਤੇ ਜਿਸ ਦੇ ਚੁਫ਼ੇਰੇ ਪਰਮੇਸ਼ੁਰ ਨੇ ਵਾੜ ਲਾਈ ਹੋਈ ਹੈ?
- ਅੱਯੂਬ 11:17ਅਤੇ ਤੇਰਾ ਜੀਵਨ ਦੁਪਹਿਰ ਤੋਂ ਵੀ ਤੇਜਵਾਨ ਹੋਵੇਗਾ, ਹਨ੍ਹੇਰਾ ਸਵੇਰ ਦੇ ਚਾਨਣ ਵਾਂਗੂੰ ਹੋਵੇਗਾ।
- ਅੱਯੂਬ 12:22ਉਹ ਹਨੇਰੇ ਦੀਆਂ ਡੂੰਘੀਆਂ ਗੱਲਾਂ ਨੂੰ ਪਰਗਟ ਕਰ ਦਿੰਦਾ ਹੈ, ਅਤੇ ਮੌਤ ਦੇ ਸਾਯੇ ਨੂੰ ਚਾਨਣ ਵਿੱਚ ਬਾਹਰ ਲੈ ਆਉਂਦਾ ਹੈ।
- ਅੱਯੂਬ 12:25ਉਹ ਹਨੇਰੇ ਵਿੱਚ ਬਿਨ੍ਹਾਂ ਚਾਨਣ ਤੋਂ ਟੋਹੰਦੇ ਫਿਰਦੇ ਹਨ, ਉਹ ਉਨ੍ਹਾਂ ਨੂੰ ਸ਼ਰਾਬੀ ਵਾਂਗੂੰ ਭਟਕਾਉਂਦਾ ਹੈ!”
- ਅੱਯੂਬ 17:12ਮੇਰੇ ਮਿੱਤਰ ਰਾਤ ਨੂੰ ਦਿਨ ਠਹਿਰਾਉਂਦੇ ਅਤੇ ਆਖਦੇ ਹਨ ਕਿ ਚਾਨਣ ਹਨੇਰੇ ਦੇ ਕੋਲ ਹੀ ਹੈ।
- ਅੱਯੂਬ 18:6ਉਹ ਦੇ ਤੰਬੂ ਵਿੱਚ ਚਾਨਣ ਹਨ੍ਹੇਰਾ ਹੋ ਜਾਵੇਗਾ, ਅਤੇ ਉਹ ਦੇ ਉੱਪਰ ਦਾ ਦੀਵਾ ਬੁੱਝ ਜਾਵੇਗਾ।
- ਅੱਯੂਬ 18:18ਉਹ ਉਸ ਨੂੰ ਚਾਨਣ ਤੋਂ ਹਨੇਰੇ ਵਿੱਚ ਹੱਕ ਦੇਣਗੇ, ਅਤੇ ਸੰਸਾਰ ਤੋਂ ਖਦੇੜ ਦੇਣਗੇ।
- ਅੱਯੂਬ 22:28ਜੋ ਕੁਝ ਤੂੰ ਕਰਨਾ ਚਾਹੇਂ, ਉਹ ਤੇਰੇ ਲਈ ਠਹਿਰਾਈ ਜਾਵੇਗੀ, ਅਤੇ ਚਾਨਣ ਤੇਰਿਆਂ ਰਾਹਾਂ ਉੱਤੇ ਚਮਕੇਗਾ।
- ਅੱਯੂਬ 24:13“ਇਹ ਉਹ ਹਨ, ਜੋ ਚਾਨਣ ਦੇ ਵਿਰੁੱਧ ਹਨ, ਉਹ ਉਸ ਦੇ ਰਾਹਾਂ ਨੂੰ ਨਹੀਂ ਜਾਣਦੇ, ਨਾ ਉਸ ਦੇ ਮਾਰਗਾਂ ਵਿੱਚ ਬਣੇ ਰਹਿੰਦੇ ਹਨ।
- ਅੱਯੂਬ 24:16ਹਨੇਰੇ ਵਿੱਚ ਉਹ ਘਰਾਂ ਵਿੱਚ ਸੰਨ੍ਹ ਮਾਰਦੇ ਹਨ, ਦਿਨੇ ਉਹ ਆਪ ਨੂੰ ਲੁਕਾ ਛੱਡਦੇ ਹਨ, ਉਹ ਚਾਨਣ ਨੂੰ ਨਹੀਂ ਜਾਣਦੇ,
- ਅੱਯੂਬ 25:3ਕੀ ਉਸ ਦੀਆਂ ਫੌਜਾਂ ਦੀ ਗਿਣਤੀ ਹੋ ਸਕਦੀ ਹੈ ਅਤੇ ਕੌਣ ਹੈ ਜਿਸ ਦੇ ਉੱਤੇ ਉਹ ਦਾ ਚਾਨਣ ਨਹੀਂ ਪੈਂਦਾ?
- ਅੱਯੂਬ 26:10ਉਹ ਨੇ ਪਾਣੀਆਂ ਦੀ ਹੱਦ, ਚਾਨਣ ਅਤੇ ਹਨੇਰੇ ਦੀ ਹੱਦ ਤੱਕ ਠਹਿਰਾ ਰੱਖੀ ਹੈ।
- ਅੱਯੂਬ 28:11ਉਹ ਨਦੀਆਂ ਨੂੰ ਬੰਨ੍ਹ ਦਿੰਦਾ ਹੈ ਕਿ ਉਹ ਚੋਂਦੀਆਂ ਵੀ ਨਹੀਂ, ਅਤੇ ਛਿਪੀ ਹੋਈ ਚੀਜ਼ ਨੂੰ ਚਾਨਣ ਵਿੱਚ ਲੈ ਆਉਂਦਾ ਹੈ।
- ਅੱਯੂਬ 29:3ਜਦ ਉਹ ਦਾ ਦੀਵਾ ਮੇਰੇ ਸਿਰ ਉੱਤੇ ਲੋ ਕਰਦਾ ਸੀ, ਜਦ ਮੈਂ ਉਹ ਦੇ ਚਾਨਣ ਨਾਲ ਹਨੇਰੇ ਵਿੱਚ ਚੱਲਦਾ ਸੀ,
- ਅੱਯੂਬ 29:24ਜਦ ਉਹ ਬੇਆਸ ਹੁੰਦੇ ਤਾਂ ਮੈਂ ਉਹਨਾਂ ਨੂੰ ਮੁਸਕਰਾ ਕੇ ਪ੍ਰਸੰਨ ਕਰਦਾ ਸੀ ਅਤੇ ਮੇਰੇ ਮੁੱਖ ਦਾ ਚਾਨਣ ਉਹਨਾਂ ਲਈ ਬਹੁਮੁੱਲਾ ਸੀ।
- ਅੱਯੂਬ 30:26ਪਰ ਜਦ ਮੈਂ ਭਲਿਆਈ ਨੂੰ ਤੱਕਿਆ ਤਦ ਬੁਰਿਆਈ ਆਈ, ਜਦ ਚਾਨਣ ਨੂੰ ਉਡੀਕਿਆ ਤਦ ਹਨ੍ਹੇਰਾ ਛਾ ਗਿਆ,
- ਅੱਯੂਬ 33:28ਉਸ ਨੇ ਮੇਰੀ ਜਾਨ ਨੂੰ ਕਬਰ ਵਿੱਚ ਜਾਣ ਤੋਂ ਬਚਾਇਆ, ਮੇਰਾ ਪ੍ਰਾਣ ਚਾਨਣ ਨੂੰ ਵੇਖੇਗਾ!
- ਅੱਯੂਬ 33:30ਤਾਂ ਜੋ ਉਸ ਦੀ ਜਾਨ ਨੂੰ ਕਬਰ ਤੋਂ ਬਚਾਵੇ ਅਤੇ ਉਹ ਜੀਉਂਦਿਆਂ ਦੇ ਚਾਨਣ ਨਾਲ ਪ੍ਰਕਾਸ਼ਿਤ ਹੋਵੇ।
- ਅੱਯੂਬ 36:30ਵੇਖ, ਉਹ ਉਸ ਉੱਤੇ ਆਪਣਾ ਚਾਨਣ ਫੈਲਾਉਂਦਾ ਹੈ, ਅਤੇ ਸਮੁੰਦਰ ਦੀਆਂ ਜੜ੍ਹਾਂ ਨੂੰ ਵੀ ਢੱਕਦਾ ਹੈ।
- ਅੱਯੂਬ 38:15ਅਤੇ ਦੁਸ਼ਟਾਂ ਤੋਂ ਉਹਨਾਂ ਦਾ ਚਾਨਣ ਰੋਕ ਲਿਆ ਜਾਂਦਾ ਹੈ, ਅਤੇ ਉੱਚੀ ਬਾਂਹ ਭੰਨੀ ਜਾਂਦੀ ਹੈ।”
- ਅੱਯੂਬ 38:19“ਚਾਨਣ ਦੀ ਵੱਸੋਂ ਦਾ ਰਾਹ ਕਿੱਧਰ ਹੈ, ਅਤੇ ਹਨੇਰੇ ਦਾ ਸਥਾਨ ਕਿੱਥੇ ਹੈ?
- ਅੱਯੂਬ 38:24ਚਾਨਣ ਦੀ ਵੰਡ ਦਾ ਰਾਹ ਕਿਹੜਾ ਹੈ, ਜਾਂ ਪੂਰਬੀ ਹਵਾ ਧਰਤੀ ਉੱਤੇ ਕਿਵੇਂ ਖਿਲਾਰੀ ਜਾਂਦੀ ਹੈ?
- ਅੱਯੂਬ 41:18ਉਹ ਦੀਆਂ ਛਿੱਕਾਂ ਤੋਂ ਚਾਨਣ ਚਮਕ ਉੱਠਦਾ ਹੈ, ਉਹ ਦੀਆਂ ਅੱਖਾਂ ਸਵੇਰ ਦੀਆਂ ਪਲਕਾਂ ਜਿਹੀਆਂ ਹਨ!
ਪਹਿਲੀਆਂ 50 ਦਿਖਾਈਆਂ ਜਾ ਰਹੀਆਂ ਹਨ। ਘੱਟ ਨਤੀਜਿਆਂ ਲਈ ਆਪਣੀ ਖੋਜ ਹੋਰ ਖਾਸ ਬਣਾਓ।
ਸਮਝਾਏ ਗਏ ਹਵਾਲੇ
ਇਨ੍ਹਾਂ ਆਇਤਾਂ ਨਾਲ ਪੂਰੀ ਵਿਆਖਿਆ ਹੈ: ਪ੍ਰਸੰਗ, ਤਿੰਨ ਪਰਤਾਂ ਅਤੇ ਪਰਿਵਾਰ ਲਈ ਇੱਕ ਪਲ।
- ਜ਼ਬੂਰ 23:1De HEER is mijn herder, ook in het donkere dalA song about God who cares, like a shepherd for his sheep.
- ਯਿਰਮਿਯਾਹ 29:11Plannen voor vrede, na zeventig jaarPeople far from home receive a letter full of hope.
- ਮੱਤੀ 7:1Oordeel niet: eerst de balk, dan de splinterJesus tells a funny story about a plank in your eye.
- ਲੂਕਾ 15:20De vader die rent: een verhaal met een open eindeA son comes home, and his father runs to meet him.
- ਯੂਹੰਨਾ 3:16Zo lief had God de wereld: een nachtelijk gesprekA man comes to Jesus at night with his questions.
- ਰੋਮੀਆਂ 8:28Alles werkt mee ten goede, midden in het zuchtenWhen everything is hard, God sighs along with us.
- ਫਿਲਿੱਪੀਆਂ 4:13Alles aankunnen: tevreden in gebrek en overvloedPaul is in prison, and still he is happy.