ਸਮੱਗਰੀ 'ਤੇ ਜਾਓ
ਬੀਟਾ

ਧਾਗਾ ਅਜੇ ਪੰਜਾਬੀ ਵਿੱਚ ਪੂਰੀ ਤਰ੍ਹਾਂ ਅਨੁਵਾਦ ਨਹੀਂ ਹੋਇਆ। ਜੋ ਅਜੇ ਅਨੁਵਾਦ ਨਹੀਂ ਹੋਇਆ, ਉਹ ਅੰਗਰੇਜ਼ੀ ਵਿੱਚ ਦਿਖਾਇਆ ਜਾਂਦਾ ਹੈ।

ਹੱਜਈ 1

ਇਹ ਅਧਿਆਇ ਇਸ ਦਾ ਹਿੱਸਾ ਹੈ: Bouw het huis

1ਦਾਰਾ ਰਾਜੇ ਦੇ ਸ਼ਾਸਨ ਦੇ ਦੂਜੇ ਸਾਲ ਦੇ ਛੇਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ, ਯਹੂਦਾਹ ਦੇ ਹਾਕਮ ਸ਼ਅਲਤੀਏਲ ਦੇ ਪੁੱਤਰ ਜ਼ਰੂੱਬਾਬਲ ਕੋਲ ਅਤੇ ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਮਹਾਂ ਜਾਜਕ ਕੋਲ ਯਹੋਵਾਹ ਦੀ ਬਾਣੀ ਹੱਜਈ ਨਬੀ ਦੇ ਰਾਹੀਂ ਆਈ, 2ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ - ਇਹ ਲੋਕ ਕਹਿੰਦੇ ਹਨ ਕਿ ਅਜੇ ਯਹੋਵਾਹ ਦੇ ਭਵਨ ਨੂੰ ਬਣਾਉਣ ਦਾ ਸਮਾਂ ਨਹੀਂ ਆਇਆ। 3ਤਦ ਯਹੋਵਾਹ ਦੀ ਗੱਲ ਹੱਜਈ ਨਬੀ ਦੇ ਰਾਹੀਂ ਲੋਕਾਂ ਨੂੰ ਸੁਣਾਈ ਗਈ ਕਿ 4ਕੀ, ਇਹ ਕੋਈ ਸਮਾਂ ਹੈ ਕਿ ਤੁਸੀਂ ਆਪ ਆਪਣੇ ਬਣਾਏ ਹੋਏ ਘਰਾਂ ਵਿੱਚ ਰਹੋ, ਜਦ ਕਿ ਇਹ ਮੇਰਾ ਭਵਨ ਬਰਬਾਦ ਪਿਆ ਹੈ? 5ਹੁਣ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਤੁਸੀਂ ਆਪਣੇ ਚਾਲ-ਚੱਲਣ ਉੱਤੇ ਧਿਆਨ ਦਿਓ। 6ਤੁਸੀਂ ਬਹੁਤ ਬੀਜਿਆ ਪਰ ਥੋੜ੍ਹਾ ਵੱਢਿਆ, ਤੁਸੀਂ ਖਾਂਦੇ ਹੋ ਪਰ ਰੱਜਦੇ ਨਹੀਂ, ਤੁਸੀਂ ਪੀਂਦੇ ਹੋ ਪਰ ਤੁਹਾਡੀ ਪਿਆਸ ਨਹੀਂ ਬੁੱਝਦੀ, ਤੁਸੀਂ ਕੱਪੜੇ ਪਾਉਂਦੇ ਹੋ ਪਰ ਗਰਮ ਨਹੀਂ ਹੁੰਦੇ ਅਤੇ ਮਜ਼ਦੂਰ ਆਪਣੀ ਕਮਾਈ ਛੇਕ ਵਾਲੀ ਥੈਲੀ ਵਿੱਚ ਰੱਖਦਾ ਹੈ। 7ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਤੁਸੀਂ ਆਪਣੇ ਚਾਲ-ਚੱਲਣ ਤੇ ਧਿਆਨ ਦਿਓ। 8ਪਰਬਤ ਉੱਤੇ ਚੜ੍ਹੋ, ਲੱਕੜੀ ਲਿਆਓ, ਇਸ ਭਵਨ ਨੂੰ ਮੁੜ ਤੋਂ ਬਣਾਓ ਕਿ ਮੈਂ ਉਸ ਤੋਂ ਪਰਸੰਨ ਹੋਵਾਂ ਅਤੇ ਮੇਰੀ ਵਡਿਆਈ ਹੋਵੇ, ਯਹੋਵਾਹ ਦਾ ਵਾਕ ਹੈ। 9ਤੁਸੀਂ ਬਹੁਤੇ ਦੀ ਆਸ ਰੱਖੀ ਪਰ ਵੇਖੋ, ਤੁਹਾਨੂੰ ਥੋੜ੍ਹਾ ਮਿਲਿਆ ਅਤੇ ਜਦੋਂ ਤੁਸੀਂ ਉਸ ਨੂੰ ਆਪਣੇ ਘਰ ਲਿਆਏ, ਤਾਂ ਮੈਂ ਉਸ ਨੂੰ ਵੀ ਉਡਾ ਦਿੱਤਾ। ਕਿਉਂ? ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਇਸ ਲਈ ਜੋ ਮੇਰਾ ਭਵਨ ਬਰਬਾਦ ਪਿਆ ਹੈ ਅਤੇ ਤੁਸੀਂ ਆਪੋ ਆਪਣੇ ਘਰਾਂ ਨੂੰ ਭੱਜ ਜਾਂਦੇ ਹੋ। 10ਇਸ ਕਾਰਨ ਹੀ ਅਕਾਸ਼ ਨੇ ਤੁਹਾਡੇ ਲਈ ਤ੍ਰੇਲ ਰੋਕੀ ਅਤੇ ਧਰਤੀ ਨੇ ਆਪਣੀ ਉਪਜਾਊ ਸ਼ਕਤੀ ਨੂੰ ਰੋਕਿਆ ਹੈ 11ਅਤੇ ਮੈਂ ਧਰਤੀ, ਪਹਾੜਾਂ, ਅੰਨ, ਨਵੀਂ ਮੈਅ, ਤੇਲ ਅਤੇ ਜ਼ਮੀਨ ਦੀ ਸਾਰੀ ਪੈਦਾਵਾਰ ਉੱਤੇ ਅਤੇ ਆਦਮੀਆਂ, ਪਸ਼ੂਆਂ ਅਤੇ ਹੱਥਾਂ ਦੇ ਸਾਰੇ ਕੰਮ ਉੱਤੇ ਵੀ ਕਾਲ ਨੂੰ ਪਾ ਦਿੱਤਾ ਹੈ। 12ਤਦ ਸ਼ਅਲਤੀਏਲ ਦੇ ਪੁੱਤਰ ਜ਼ਰੂੱਬਾਬਲ, ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਮਹਾਂ ਜਾਜਕ ਅਤੇ ਬਚੇ ਹੋਏ ਸਾਰੇ ਲੋਕਾਂ ਨੇ ਆਪਣੇ ਪਰਮੇਸ਼ੁਰ ਯਹੋਵਾਹ ਦੀ ਅਵਾਜ਼ ਨੂੰ ਧਿਆਨ ਨਾਲ ਸੁਣਿਆ। ਪਰਮੇਸ਼ੁਰ ਯਹੋਵਾਹ ਦੇ ਭੇਜੇ ਹੋਏ ਨਬੀ ਹੱਜਈ ਦੀਆਂ ਗੱਲਾਂ ਨੂੰ ਵੀ ਧਿਆਨ ਨਾਲ ਸੁਣਿਆ ਅਤੇ ਲੋਕ ਯਹੋਵਾਹ ਤੋਂ ਡਰੇ। 13ਤਦ ਯਹੋਵਾਹ ਦੇ ਦੂਤ ਹੱਜਈ ਨੇ ਯਹੋਵਾਹ ਦਾ ਸੰਦੇਸ਼ ਲੋਕਾਂ ਨੂੰ ਦੇ ਕੇ ਆਖਿਆ, ਯਹੋਵਾਹ ਦਾ ਵਾਕ ਹੈ ਕਿ ਮੈਂ ਤੁਹਾਡੇ ਨਾਲ ਹਾਂ। 14ਫੇਰ ਯਹੋਵਾਹ ਨੇ ਯਹੂਦਾਹ ਦੇ ਹਾਕਮ ਸ਼ਅਲਤੀਏਲ ਦੇ ਪੁੱਤਰ ਜ਼ਰੂੱਬਾਬਲ, ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਮਹਾਂ ਜਾਜਕ ਅਤੇ ਸਾਰੇ ਬਾਕੀ ਲੋਕਾਂ ਦੇ ਆਤਮਾ ਨੂੰ ਪਰੇਰਿਆ, ਤਾਂ ਉਹ ਆਏ ਅਤੇ ਆਪਣੇ ਪਰਮੇਸ਼ੁਰ ਸੈਨਾਂ ਦੇ ਯਹੋਵਾਹ ਦੇ ਭਵਨ ਉੱਤੇ ਕੰਮ ਕਰਨ ਲੱਗੇ। 15ਇਹ ਦਾਰਾ ਰਾਜਾ ਦੇ ਸ਼ਾਸਨ ਦੇ ਦੂਜੇ ਸਾਲ ਦੇ ਛੇਵੇਂ ਮਹੀਨੇ ਦੀ ਚੌਵੀ ਤਾਰੀਖ਼ ਨੂੰ ਹੋਇਆ।

ਆਇਤਾਂ ਦੇ ਨੰਬਰ ਚੁਣੇ ਹੋਏ ਅਨੁਵਾਦ ਅਨੁਸਾਰ ਹਨ ਅਤੇ ਕੁਝ ਅਧਿਆਇਆਂ ਵਿੱਚ ਇੱਕ ਆਇਤ ਦਾ ਫ਼ਰਕ ਹੋ ਸਕਦਾ ਹੈ।

ਪੜ੍ਹਨ ਦੀ ਸੁਖਾਲਤਾ

ਜੋ ਮਦਦ ਕਰੇ ਉਹ ਚੁਣੋ। ਤੁਹਾਡੀ ਚੋਣ ਇਸ ਡਿਵਾਈਸ 'ਤੇ ਸੰਭਾਲੀ ਜਾਂਦੀ ਹੈ।

ਅੱਖਰਾਂ ਦਾ ਆਕਾਰ

ਆਪਣੀ ਡਿਵਾਈਸ ਦੀਆਂ ਆਪਣੀਆਂ ਸੈਟਿੰਗਾਂ (ਜ਼ੂਮ, ਸਕਰੀਨ ਰੀਡਰ, ਗੂੜ੍ਹਾ ਮੋਡ) ਪਸੰਦ ਹਨ? ਉਹ ਇੱਥੇ ਵੀ ਕੰਮ ਕਰਦੀਆਂ ਹਨ।